Tuesday, 9 February 2021

ਰੱਬ ਨਾਲ ਵਾਅਦਾ (ਆਪ ਬੀਤੀ)

 

ਸਵੇਰ ਦਾ ਸਮਾਂ ਸੀ। ਸੱਤ ਸੱਤ ਕੁ ਵਜੇ ਹੋਣਏ ਹੈ ਬਾਹਰ ਹਲਕੀ ਹਲਕੀ ਧੁੰਦ ਸੀ।ਬਲਰਾਮ ਅਜੇ ਸੁੱਤਾ ਹੋਇਆ ਹੋਇਆ ਸੀ ਕਿ ਅਚਾਨਕ  ਬਲਰਾਮ ਦਾ ਭਰਾ ਵਿਕਰਮ ਬਲਰਾਮ ਨੂੰ ਤੇਜੀ ਨਾਲ ਹਿਲਾਉਂਦਿਆਂ ਹੋਇਆ ਉੱਠ ਬਤੀ ਵਾਲਿਆਂ ਰੇਡ ਕਰ ਦਿੱਤੀ ਹੈ ਅਵਾਜ ਮਾਰਦਾ ਹੈ।  ਬਲਰਾਮ ਸੁਣਦਿਆ ਸਾਰ  ਇਕ ਦਮ ਉੱਠਦਾ  ਹੈ ਅਤੇ ਵਿਹੜੇ ਨੂੰ ਭੱਜ ਕੇ ਹੈ ਤੇ ਕੁੰਡੀ ਲਾਹੁਣ  ਵੱਲ ਜਾਂਦਾ ਹੈ ਉਸ ਨੂੰ ਬਾਹਰੋਂ ਇੱਕ ਅਵਾਜ਼ ਸੁਣਾਈ ਦਿੰਦੀ ਹੈ ਅਸੀ ਦੇਖ ਲਿਆ ਏ ਤੁਸੀਂ ਕੁੰਡੀ ਲਗਾਈ ਹੋਈ ਹੈ ਫਿਰ ਬਲਰਾਮ ਆਪਣੇ ਲਾਗੇ ਪਈ ਹੋਈ ਡਾਂਗ ਨੂੰ ਫੜ ਕੇ ਓਹਲੇ ਹੋ ਕੇ ਬੜੀ ਚਾਲਾਕੀ ਨਾਲ  ਕੁੰਡੀ  ਉਤਾਰਨ ਦੀ ਕੋਸ਼ਿਸ਼ ਕਰਦਾ ਹੈ। ਨਾਲਦੇ ਕਮਰੇ ਵਿੱਚ ਖੜੇ ਉਸਦੇ ਘਰ ਵਾਲੇ ਉਸ ਨੂੰ ਜਲਦੀ ਕਰ - ਜਲਦੀ ਕਰ ਕਹਿ ਰਹੇ ਹਨ ਜਿਵੇਂ ਕੁੰਢੀ ਬਲਰਾਮ ਨਹੀਂ ਉਸ ਦੇ ਘਰਵਾਲੇ ਉਤਾਰ ਰਹੇ ਹੋਣ,  ਫਿਰ ਅਵਾਜ਼ ਸੁਣਾਈ ਦਿੰਦੀ ਹੈ ਮੈ ਦੇਖ ਲਿਆ ਹੈ ਬਿਜਲੀ ਵਾਲਾ  ਬੋਲਦਾ ਹੈ। ਬਲਰਾਮ ਦੇਖਦਾ ਹੈ ਕਿ ਦਰਵਾਜੇ ਦੇ ਉਪਰੋ ਜੋਂ ਕਿ ਸਤ ਫੁੱਟ ਉੱਚਾ ਸੀ ਬਿਜਲੀ ਵਾਲਾ ਅੱਡੀਆਂ ਚੁੱਕ ਕੇ ਉਸ ਨੂੰ ਦੇਖ ਰਿਹਾ ਸੀ।ਬਲਰਾਮ ਨੂੰ ਪਤਾ ਨਹੀਂ ਕੀ ਮਹਿਸੂਸ ਹੁੰਦਾ ਹੈ ਉਹ ਡਾਂਗ ਸੁੱਟਦਾ ਹੈ ਅਤੇ ਕਹਿੰਦਾ ਹੈ ਕੋਈ ਗੱਲ ਨਹੀਂ ਮੈਂ ਕੁੰਡੀ ਨਹੀਂ ਉਤਾਰਦਾ। ਉਹ ਕਹਿੰਦਾ ਹੈ ਦਰਵਾਜ਼ਾ ਖੋਲੋ। ਬਲਰਾਮ ਚਾਬੀ ਲੱਭਣ ਲੱਗ ਪੈਂਦਾ ਹੈ ਫਿਰ ਆਵਾਜ਼ ਆਉਂਦੀ ਹੈ ਦਰਵਾਜ਼ਾ ਖੋਲੋ। ਬਲਰਾਮ ਕਹਿੰਦਾ ਹੈ ਚਿੰਤਾ ਨਾ ਕਰੋ ਮੈਨੂੰ ਚਾਬੀ ਲੱਭ ਲੈਣ ਦੋ। ਬਲਰਾਮ ਨੂੰ ਚਾਬੀ ਲੱਭਣ ਵਿੱਚ ਪੰਜ ਮਿੰਟ ਲੱਗ ਜਾਂਦੇ ਹਨ। ਬਲਰਾਮ ਚਾਬੀ ਲੱਭ ਕੇ ਦਰਵਾਜਾ ਖੋਲਦਾ ਹੈ ਅਤੇ ਦੇਖਦਾ ਹੈ ਕਿ ਗੇਟ ਦੇ ਬਾਹਰ ਕੋਈ ਨਹੀਂ ਹੈ ਉਹ ਬਿਜਲੀ ਵਾਲਾ ਮੁੜ ਕੇ ਵਾਪਸ ਜਾ ਰਿਹਾ ਹੈ ਬਲਰਾਮ ਉਹਨੂੰ ਪਿਛੋ ਆਵਾਜ਼ ਮਾਰਦਾ ਹੈ, ਕਹਿੰਦਾ ਹੈ ਸਾਹਿਬ ਆ ਜਾਊ ਮੈਂ ਦਰਵਾਜ਼ਾ ਖੋਲ੍ਹ ਦਿੱਤਾ ਹੈ। ਬਲਰਾਮ ਦੇਖਦਾ ਹੈ ਕੇ ਗਲੀ ਵਿਚ ਹੋਰ ਪੰਜ ਸੱਤ ਜਾਣੇ ਬਤੀ ਵਾਲੇ ਖਲੋਤੇ ਹੋਏ ਹਨ ਅਤੇ ਗੁਆਂਢੀਆਂ ਦੀਆ ਕੁੰਡੀਆਂ ਜੋਂ ਕੀ ਉਹਨਾਂ ਨੇ ਬੱਤੀ ਦੀ ਚੋਰੀ ਲਈ ਲਗਾਈਆਂ ਸਨ ਫੜ ਰਹੇ ਹਨ ਉਹ ਬੱਤੀ ਵਾਲਾ ਵਾਪਸ ਆ ਕੇ ਬਲਰਾਮ ਨੂੰ ਬੜੇ ਗਰਮ ਲਹਿਜੇ ਵਿੱਚ ਕਹਿੰਦਾ ਹੈ ਤੁਸੀਂ  ਦਰਵਾਜਾ ਬੜੀ ਦੇਰ  ਨਾਲ ਖੋਲ੍ਹਿਆ। ਬਲਰਾਮ ਕਹਿੰਦਾ ਹੈ ਮੈਨੂੰ ਚਾਬੀ ਦੇਰੀ ਨਾਲ ਲੱਭੀ। ਮੈਂ ਤੁਹਾਨੂੰ ਦੱਸ ਤਾਂ ਦਿੱਤਾ ਸੀ। ਬਤੀ ਵਾਲਾ ਕਹਿੰਦਾ ਹੈ ਕੁੰਡੀ  ਅਜੇ ਵੀ ਲੱਗੀ ਹੋਈ ਹੈ ਇਸ ਨੂੰ ਉਤਾਰ ਦਿਓ ਬਲਰਾਮ ਬੜੇ ਵਿਸਵਾਸ਼ ਨਾਲ ਕਹਿੰਦਾ ਹੈ ਇਹ ਤੁਹਾਡਾ ਕੰਮ ਹੈ ਤੁਸੀਂ ਇਸ ਨੂੰ ਉਤਾਰੋ। ਮੈਂ ਤਾਂ ਚੋਰ ਹਾਂ ਅਤੇ ਮੈਂ ਮੰਨਦਾ ਹਾਂ ਮੈਂ ਚੋਰੀ ਕੀਤੀ ਹੈ ਤੁਸੀਂ ਮੈਨੂੰ ਰੰਗੇ ਹੱਥੀਂ ਫੜ੍ਹਿਆ ਹੈ। ਤੁਸੀਂ  ਉਤਾਰੋ। ਤਾਂ ਬੱਤੀ ਵਾਲਾ ਥੋੜਾ ਜਿਹਾ ਹੈਰਾਨ ਹੋ ਕੇ ਕਹਿੰਦਾ ਹੈ ਤੇਰਾ ਕੀ ਨਾਮ ਹੈ ਬਲਰਾਮ ਆਪਣਾ ਨਾਮ ਦਸਦਾ ਹੈ ਬੱਤੀ ਵਾਲਾ ਕਹਿੰਦਾ ਹੈ ਆਪਣਾ ਬੱਤੀ ਦਾ ਬਿੱਲ ਲੈ ਕੇ ਆਓ ਇਨ੍ਹਾਂ ਦੋਹਾਂ ਵਿਚਕਾਰ ਹੋ ਰਹੀ ਗੱਲ ਬਾਤ ਨੂੰ ਬਲਰਾਮ ਦਾ ਗੁਆਂਢੀ ਜੋਂ ਕਿ ਆਪ ਬਿਜਲੀ ਦਫਤਰ ਕੰਮ ਕਰਦਾ ਹੈ  ਕੋਠੇ ਤੇ ਖੜ੍ਹਾ ਸੁਣ ਰਿਹਾ ਹੈ ਅਤੇ ਬਲਰਾਮ ਨੂੰ ਇਸ਼ਾਰਾ ਕਰਕੇ ਕਹਿੰਦਾ ਹੈਂ ਤੂੰ ਇਸ ਨੂੰ ਥੋੜੇ ਜੇਹੇ ਪੈਸੇ ਦੇ ਦੇ ਇਹ ਚਲਾ ਜਾਵੇਗਾ ਤਾਂ ਬਲਰਾਮ ਉਸਦੇ ਇਸ਼ਾਰੇ ਨੂੰ ਦੇਖ ਕੇ ਵੀ ਉਸ ਵੱਲ ਧਿਆਨ ਨਹੀਂ ਕਰਦਾ ਅਤੇ ਮਨ ਵਿਚ ਸੋਚਦਾ ਹੈ ਮੈਂ ਇਸ ਨੂੰ ਪੈਸੇ ਨਹੀਂ ਦੇਵਾਂਗਾ ਜੇ ਮੈਂ ਚੋਰੀ ਕੀਤੀ ਹੈ ਤਾਂ ਇਸਦੀ ਸਜਾ ਦਾ ਵੀ ਹੱਕਦਾਰ ਹਾਂ  ਬੱਤੀ ਵਾਲਾ ਬਿੱਲ ਲੈ ਕੇ ਬਾਹਰ ਨਿਕਲ ਜਾਂਦਾ ਹੈ ਬਲਰਾਮ ਦੇਖਦਾ ਹੈ ਕਿ ਬਾਹਰ ਹੋਰ ਬਤੀ ਵਲੇ  ਖੜੇ ਹਨ ਬਲਰਾਮ ਆਪਣੀ ਜੇਬ ਵਿੱਚੋਂ ਆਪਣਾ nokia mobile ਕੱਢਦਾ ਹੈ ਅਤੇ ਆਪਣਾ ਦੋਸਤ ਨੂੰ ਫੋਨ  ਲਗਾਉਣ  ਦੀ ਕੋਸ਼ਿਸ਼ ਕਰਦਾ ਹੈ ਤਾਂ ਦੇਖਦਾ ਹੈ ਕਿ ਉਸ ਦਾ mobile ta  ਬੰਦ ਹੈ ਤਾਂ ਬਲਰਾਮ ਸਮਝ ਜਾਂਦਾ ਹੈ ਕੀ ਇਹ ਬਹੁਤ ਵੱਡੀ ਰੇਡ ਹੋਈ ਹੈ ਬਲਰਾਮ ਸੜਕ ਵੱਲ ਜਾਂਦਾ ਹੈ ਅਤੇ ਦੇਖਦਾ ਹੈ ਕਿ ਹੋਰ ਵੀ ਮੁਹੱਲੇ ਵਾਲੇ ਸੜਕ ਤੇ ਖੜੇ ਹੋਏ ਹਨ ਅਤੇ ਉਹ ਗੱਲਾਂ ਕਰ ਰਹੇ ਹਨ ਕੀ ਸਾਡੀ ਵੀ ਕੁੰਡੀ ਫੜ੍ਹੀ ਗਈ ਤਾਂ ਬਲਰਾਮ ਕਹਿੰਦਾ ਹੈ ਮੇਰੀ ਵੀ  ਕੁੰਡੀ ਫੜ੍ਹੀ ਗਈ ਤਾਂ ਉਹ ਸਾਰੇ ਕਹਿੰਦੇ ਹਨ ਓਏ ਬਲਰਾਮ ਤੂੰ ਵੀ ਕੁੰਡੀ ਲਗਾਉਂਦਾ ਹੈ ਤਾਂ ਬਲਰਾਮ ਕਹਿੰਦਾ ਹੈ ਲਗਾਈ ਹੈ ਯਾਰ ਅੱਗੇ ਤੋਂ ਨਹੀਂ ਲਗੋਨੀ ਗਲਤੀ ਹੋ ਗਈ ਤਾਂ ਮੁਹੱਲੇ ਵਾਲੇ  ਕਹਿੰਦੇ ਹਨ ਇਨਾਂ ਨੇ ਬਹੁਤ ਮੋਟਾ ਜੁਰਮਾਨਾ ਪਾਉਣਾ ਹੈ। ਫਿਰ ਬਲਰਾਮ ਘਰ ਆ ਕੇ ਸੋਚਦਾ ਹੈ ਅਤੇ ਥੋੜਾ ਜਿਹਾ ਡਰ ਜਾਂਦਾ ਹੈ ਉਸਦਾ ਭਰਾ ਉਸਨੂੰ  ਨੂੰ ਕਹਿੰਦਾ ਹੈ ਤੂੰ ਆਪਣੇ ਬਤੀ ਵਲੇ ਦੋਸਤ ਨਾਲ ਗੱਲ ਕਰ। ਬਲਰਾਮ ਕਹਿੰਦਾ ਹੈ ਕਿ ਉਸਦਾ ਫੋਨ ਬੰਦ ਆ ਰਹਾ ਹੈ। ਇੱਕ ਘੰਟੇ ਬਾਅਦ ਸਾਰੇ ਬੱਤੀ ਵਾਲੇ ਉੱਥੋਂ ਚਲੇ ਜਾਂਦੇ ਹਨ। ਬਲਰਾਮ ਨੂੰ ਪਿੰਡ ਦੇ ਕੁਝ ਬੰਦੇ ਕਹਿੰਦੇ ਹਨ ਮੰਤਰੀ ਕੋਲ ਹੋ ਕੇ ਆਈਏ।  ਬਲਰਾਮ ਆਪਣੇ ਗੁਆਂਢੀ ਨਾਲ ਜੋ ਕਿ ਪਿੰਡ ਦਾ ਪੰਚ ਹੈ ਜਿਸਦੀ ਆਪਣੀ ਵੀ ਕੁੰਢੀ ਫੜੀ ਗਈ ਹੈ  ਮੰਤਰੀ ਕੋਲ ਚਲਾ ਜਾਂਦਾ ਹੈ। ਉਹ ਮੰਤਰੀ ਨੂੰ ਸਾਰੀ ਗਲ ਦਸਦਾ ਹੈ ਤੇ ਮੰਤਰੀ ਆਪਣੀ ਪੀ ਏ ਨੂੰ ਕਹਿੰਦਾ ਇਹ ਸਾਰਾ ਵਾਕਿਆ ਪਤਾ ਕਰੋ। ਕੀ ਹੋਇਆ ਹੈ ਤਾਂ ਮੰਤਰੀ ਦਾ ਪੀਏ ਰਿਪੋਰਟ ਦਿੰਦਾ ਹੈ ਸਰ ਕਿਤੇ ਵੀ ਰੇਡ  ਨਹੀਂ ਹੋਈ। ਅਸੀ ਕਹਿੰਦੇ ਹਾਂ ਰੇਡ ਹੋਈ ਹੈ ਉਹ ਦੁਬਾਰਾ ਪਤਾ ਕਰਦਾ ਹੈ ਅਤੇ ਫਿਰ ਉੱਤਰ ਦਿੰਦਾ ਹੈ ਕੋਈ ਵੀ ਰੇਡ ਨਹੀਂ ਹੋਈ ਮੈਂ ਸਾਰਾ ਪਤਾ ਕਰ ਲਿਆ ਅਸੀਂ ਫਿਰ ਕਹਿੰਦੇ ਹਾਂ ਮੰਤਰੀ ਸਾਬ ਰੇਡ ਹੋਈ ਹੈ ਪਰ ਮੰਤਰੀ ਕਹਿੰਦਾ  ਇਸ ਦਾ ਪਤਾ ਨਹੀਂ ਲੱਗ ਰਿਹਾ ਲਗਦਾ ਤੁਹਾਨੂੰ ਭੁਲੇਖਾ ਪੈ ਗਿਆ ਹੈ ਅਸੀਂ ਚੁੱਪ ਕਰਕੇ ਬੈਠ ਜਾਂਦੇ ਅਤੇ ਬਾਹਰ ਆ ਜਾਂਦੇ ਹਾਂ ਅਤੇ ਕਿਹਾ ਚਲ ਕੋਈ ਗੱਲ ਕੱਲ ਮਿਲਾਂਗੇ ਅਸੀਂ ਅਗਲੇ ਦਿਨ ਫੇਰ ਨਾਲ ਇਕ ਹੋਰ ਬੰਦਾ ਲੈ ਕੇ ਮੰਤਰੀ ਕੌਣ ਆਉਂਦੇ ਹਾਂ ਮੰਤਰੀ ਫਿਰ ਪਤਾ ਕਰਦਾ ਹੈ ਅਤੇ ਫਿਰ ਓਹੀ ਜਵਾਬ ਮਿਲਦਾ ਹੈ ਅਸੀਂ ਮਾਯੂਸ ਹੋ ਕੇ ਉਥੋਂ ਵਾਪਸ ਆ ਜਾਂਦੇ ਹਨ ਅਤੇ ਮੈਂ ਪੰਚ ਨੂੰ ਕਹਿੰਦਾ ਹਾਂ ਤੁਹਾਨੂੰ ਤਾਂ ਸ਼ਾਇਦ ਜੁਰਮਾਨਾ ਮਾਫ ਕਰ ਦਿੱਤਾ ਜਾਵੇਗਾ ਪਰ ਮੈਂ ਜਨਰਲ ਜਾਤ ਨਾਲ ਸਬੰਧ ਰੱਖਦਾ ਹਾਂ ਮੈਨੂੰ ਕਿਸੇ ਨੇ ਮਾਫ ਨਹੀਂ ਕਰਨਾ। ਬਲਰਾਮ ਘਰ ਜਾ ਕੇ ਆਪਣੇ ਭਰਾ ਨਾਲ ਕਰਦਾ ਹੈ ਭਰਾ ਕਹਿੰਦਾ ਕੋਈ ਗੱਲ ਨੀਂ ਮੈਨੂੰ ਇੱਕ ਬਿਜਲੀ  ਵਾਲਾ  ਚੰਗੀ ਤਰਾਂ ਜਾਣਦਾ ਹੈ ਉਸ ਨੂੰ ਮਿਲਦਾ ਹਾਂ। ਤੂੰ ਆਪਣੀ ਡਿਊਟੀ ਤੇ ਚਲ।ਬਲਰਾਮ ਆਪਣੀ ਡਿਊਟੀ ਤੇ ਚਲਾ ਜਾਂਦਾ ਹੈ ਅਤੇ ਉੱਥੇ ਜਾ ਕੇ ਦੁਬਾਰਾ ਆਪਣੇ ਦੋਸਤ ਨੂੰ ਫੋਨ ਕਰਦਾ ਹੈ ਆਪਣੇ ਦੋਸਤ ਨੂੰ ਫੋਨ ਕਰਕੇ ਕਹਿੰਦਾ ਹੈ ਸਾਡੇ ਮੁਹੱਲੇ ਵਿਚ ਬੱਤੀ ਦੀ ਰੇਡ ਹੋਈ ਅਤੇ ਸਾਡੀ ਕੁੰਡੀ ਫੜ੍ਹੀ ਗਈ ਉਹ ਕਹਿੰਦਾ ਯਾਰ ਇਹ ਕਿਹੜੇ ਕੰਮ ਕਰ ਰਹੇ ਹੋ ਬਲਰਾਮ ਤੂੰ ਤਾਂ ਬਹੁਤ ਵਧੀਆ ਬੰਦਾ ਹੈ ਤਾਂ ਬਲਰਾਮ ਕਹਿੰਦਾ ਹੈ ਯਾਰ ਤੈਨੂੰ ਪਤਾ ਹੀ ਹੈ ਕਿ ਮੈਂ ਇਹੋ ਜਿਹੇ ਕੰਮਾਂ ਵਿੱਚ ਨਹੀਂ ਪੈਂਦਾ।ਘਰ ਵਾਲਿਆ ਕਰ ਕ ਥੋੜੀ ਜੇਹੀ ਗਲਤੀ ਹੋ ਗਈ। ਅਸੀਂ ਵੈਸੇ ਵੀ ਕੁੰਡੀ ਘੱਟ ਲਗਾਉਂਦੇ ਹਾਂ ਸਾਡਾ ਬਿੱਲ ਵੀ ਪੂਰਾ ਆਉਂਦਾ ਹੈ। ਉਹ ਤਾਂ ਘਰ ਵਾਲਿਆਂ ਨੇ ਗਲਤੀ ਕਰ ਦਿੱਤੀ  ਤਾਂ ਉਸਦਾ ਦੋਸਤ ਕਹਿੰਦਾ ਹੈ ਕੋਈ ਗੱਲ ਨੀ ਇਹ ਜ਼ੁਰਮਾਨਾਂ ਤਾਂ ਮੁਆਫ  ਨੀ ਹੋਣਾ ਪਰ ਮੈਂ ਤੈਨੂੰ ਇਹ ਪਤਾ ਕਰ ਦਿੰਦਾ ਹੈ  ਕਿ ਤੈਨੂੰ ਕਿੰਨਾ ਜੁਰਮਾਨਾ ਪਵੇਗਾ। ਬਲਰਾਮ ਅੰਦਰ ਜਾ ਕੇ ਆਪਣੀ ਕੁਰਸੀ ਤੇ ਬੈਠ ਜਾਂਦਾ ਹੈ ਉਸ ਦੇ ਨਾਲ ਇਕ ਮੈਡਮ ਬੈਠੀ ਹੋਈ ਹੈ ਜੋ ਕਿ ਉਸ ਦੀ ਸਹਾਇਕ ਹੈ ਕਹਿੰਦੀ ਹੈ ਕੀ ਹਾਲ ਹੈ। ਬਲਰਾਮ ਕਹਿੰਦਾ,ਵਧੀਆ ਮੈਡਮ ਜੀ ਪਰ ਅੱਜ ਇਕ ਕਾਂਡ ਹੋ ਗਿਆ ਅਤੇ ਉਸ ਨੂੰ ਬਤੀ ਦੀ ਰੇਡ ਵਾਲੀ ਸਾਰੀ ਗੱਲ ਦੱਸ ਦਿੰਦਾ ਹੈ ਉਹ ਕਹਿੰਦੀ ਹੈ ਕਿ ਸਾਡਾ ਇਕ ਰਿਸਤੇਦਾਰ ਬਤੀ department ਵਿੱਚ ਲੱਗਾ ਹੋਇਆ ਹੈ  ਜੋ ਕੇ     sdo  ਦੇ ਅਹੁਦੇ ਤੇ ਹੈ ਤਾਂ ਬਲਰਾਮ ਦੇ ਚਿਹਰੇ ਤੇ ਥੋੜੀ ਖੁਸ਼ੀ ਆ ਜਾਂਦੀ ਹੈ ਉਹ ਕਹਿੰਦਾ ਹੈ ਤੁਸੀਂ ਉਸ ਨਾਲ ਗੱਲ ਕਰੋ ਤਾਂ ਉਹ ਕਹਿੰਦੀ ਹੈ ਉਹ ਬਤੀ ਦੀ ਚੋਰੀ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ ਤਾਂ ਬਲਰਾਮ ਕਹਿੰਦਾ ਕੋਈ ਗੱਲ ਨਹੀਂ ਤੁਹਾਨੂੰ ਉਸ ਦੇ ਤਰਲੇ ਕੱਢਣ ਦੀ ਕੋਈ ਲੋੜ ਨਹੀਂ। ਉਹ ਮੈਡਮ ਨੂੰ ਕਹਿੰਦਾ ਹੈ ਕਿ ਮੈਂ ਤਾਂ ਚੋਰੀ ਕਰਨ ਦੇ ਉਲਟ ਹਾਂ। ਓਦਾ ਵੀ ਕਿੰਨੇ ਹਾਸੇ ਵਾਲੀ ਗੱਲ ਹੈ ਜੇ ਕੁੰਡੀ ਲਗਾਉਂਦੇ ਹੋਏ ਕਰੰਟ ਲੱਗਣ ਨਾਲ ਕਿਸੇ ਦੀ ਮੌਤ ਹੋ ਗਈ ਤਾਂ ਕਿਸੇ ਨੂੰ ਕੀ  ਆਖਾਂਗੇ ਕਿ ਇਹ  ਬਤੀ ਦੀ ਚੋਰੀ ਕਰ ਰਿਹਾ ਸੀ ਤੇ ਕਰੰਟ ਲੱਗਣ ਨਾਲ ਮੌਤ ਹੋ ਗਈ ਤਾਂ ਮੈਡਮ ਹੱਸਣ ਲੱਗ ਪੈਂਦੀ ਹੈ ਬਲਰਾਮ ਵੀ ਹਸਣ ਲਗ ਪੈਂਦਾ ਹੈ। ਏਨੇ ਨੂੰ ਬਲਰਾਮ ਨੂੰ ਉਸਦੇ ਦੋਸਤ ਦਾ  ਫੋਨ ਆ ਜਾਂਦਾ ਹੈ ਕੇ ਤੈਨੂੰ 23 ਹਜਾਰ ਜੁਰਮਾਨਾ ਪੈ ਗਿਆ ਹੈ। ਬਲਰਾਮ ਆਪਣੇ ਭਰਾ ਨੂੰ ਫੋਨ ਕਰਦਾ ਹੈ ਤੇ ਦੱਸਦਾ ਹੈ ਕਿ ਸਾਨੂੰ 23 ਹਜਾਰ ਜੁਰਮਾਨਾ ਪੈ ਗਿਆ ਹੈ ਤਾਂ ਉਸ ਦਾ ਭਰਾ ਕਹਿੰਦਾ ਹੈ ਸਾਨੂੰ ਹੜਤਾਲੀ ਹਜ਼ਾਰ ਰੁਪਇਆ ਜ਼ੁਰਮਾਨਾ ਪਿਆ ਹੈ ਤਾਂ ਬਲਰਾਮ ਹੈਰਾਨ ਹੋ ਜਾਂਦਾ ਹੈ ਬਲਰਾਮ ਆਪਣੇ ਭਰਾ ਨੂੰ ਕਹਿੰਦਾ ਹੈ ਧਿਆਨ ਨਾਲ ਪਤਾ ਕਰ ਉਸ ਦਾ ਭਰਾ ਕਹਿੰਦਾ ਹੈ  ਮੈਂ 32 ਵਾਲੇ ਦਫਤਰ ਵਿੱਚ ਅਪਣੇ ਯਾਰ ਨਾਲ ਹੋ ਕੇ ਆਇਆ ਹਾਂ। ਅਸੀਂ ਲੇਟ ਹੋ ਗਏ ਹਾਂ ਚਿੱਠੀ ਬਣ  ਗਈ ਹੈ। ਹੁਣ ਪੈਸੇ ਦੇਣੇ ਪੈਣਗੇ ਤਾਂ ਬਲਰਾਮ ਆਪਣੇ ਯਾਰ ਨੂੰ ਦੋਬਾਰਾ ਫੋਨ ਲਗਾਉਂਦਾ ਹੈ ਅਤੇ ਕਹਿੰਦਾ ਹੈ ਮੈਂ ਪਤਾ ਕੀਤਾ ਹੈ ਮੈਨੂੰ ਹੜਤਾਲੀ ਹਜਾਰ ਪੈ ਗਿਆ ਹੈ ਉਸਦਾ ਯਾਰ ਜੋ ਕਿ ਬਹੁਤ ਵਧੀਆ ਬੰਦਾ ਹੈ ਕਹਿੰਦਾ ਹੈ ਜੇ ਇਸ ਤਰ੍ਹਾਂ ਗੱਲ ਹੋਈ ਤਾਂ ਮੈਂ ਤੈਨੂੰ ਹੜਤਾਲੀ ਹਜ਼ਾਰ ਰੁਪਏ ਨਹੀਂ ਪੈਣ ਦਿੰਦਾ ਜੋਂ ਤੇਰਾ ਬਣਦਾ ਹੈ ਤੈਨੂੰ ਉਹ ਹੀ ਦੇਣਾ ਪਵੇਗਾ ਤੂੰ ਇਕ ਕੰਮ ਕਰ ਤੂੰ ਹੁਣੇ ਦਫਤਰ ਜਾ ਉੱਥੇ ਜਾ ਕੇ ਡਿੰਪੀ ਮੈਡਮ ਨਾਲ ਮੇਰੀ ਗੱਲ ਕਰਾ ਦੇ ਬਲਰਾਮ ਦਫ਼ਤਰ ਚਲਾ ਜਾਂਦਾ ਹੈ ਉਹ ਸੋਚਦਾ ਹੈ ਹੜਤਾਲੀ ਦਾ ਤਆਈ ਪੈ ਜਾਏ ਏਨਾ ਹੀ ਬੜ੍ਹਾ ਪੀਅਨ ਕੋਲੋਂ ਮੈਡਮ ਦਾ ਪਤਾ ਪੁੱਛਦਾ ਹੈ। ਪੀਅਨ ਇੱਕ ਕਮਰੇ ਵਲ ਇਸ਼ਾਰਾ ਕਰ ਦਿੰਦਾ ਹੈ। ਜਦ  ਬਲਰਾਮ ਉਸ ਕਮਰੇ ਵੱਲ ਜਾਂਦਾ ਹੈ ਤਾਂ ਦੇਖਦਾ ਹੈ ਕੇ ਉਸ ਕਮਰੇ ਵਿੱਚ ਹੋਰ ਵੀ ਮੁਲਾਜ਼ਮ ਬੈਠੇ ਹੋਏ ਹਨ ਉਹ ਸੋਚਦਾ ਹੈ  ਇਹਨੇ ਸਾਰੇ ਮੁਲਾਜ਼ਮਾਂ ਵਿੱਚ ਮੈਡਮ ਨਾਲ  ਕਿਸ ਤਰ੍ਹਾਂ ਗੱਲ ਕਰਾਂ ਪਰ ਗੱਲ ਤਾਂ ਕਰਨੀ ਹੀ ਪੈਣੀ ਸੀ ਉਹ ਆਪਣੇ ਦੋਸਤ ਨੂੰ ਫੋਨ ਲਗਾ ਕੇ ਸਿੱਧਾ ਹੀ ਮੈਡਮ ਨੂੰ ਕਹਿੰਦਾ ਹੈ ਮੈਡਮ ਜੀ  ਇਹ ਗੱਲ ਕਰਿਓ ਇਸ ਤੋਂ ਪਹਿਲਾਂ ਕਿ ਮੈਡਮ ਕੁਝ ਸੋਚੇ ਬਲਰਾਮ ਮੈਡਮ ਦੇ ਕੰਨ ਨੂੰ ਫੋਨ ਲਗਾ ਦਿੰਦਾ ਹੈ ਮੈਡਮ ਫੋਨ ਤੇ ਗੱਲ ਕਰਕੇ ਕਹਿੰਦੀ।  ਤੁਸੀਂ ਬਾਹਰ ਉਡੀਕ ਕਰੋ ਮੈਂ ਤੁਹਾਨੂੰ ਥੋੜੀ ਕੁ ਦੇਰ ਵਿੱਚ ਬੁਲਾਉਂਦੀ ਹਾਂ ਬਲਰਾਮ ਬਾਹਰ ਖੜ੍ਹਾ ਹੋ ਜਾਂਦਾ ਹੈ ਅਤੇ ਸੋਚਦਾ ਹੈ ਯਾਰ ਇਹ ਤਾਂ ਬੜੇ ਸਿਆਪੇ ਵਾਲਾ ਕੰਮ ਹੋ ਗਿਆ ਜੇ ਪੈਸੇ ਮਾਫ਼ ਨਹੀਂ ਨਹੀਂ ਹੋਏ ਤਾਂ ਫਿਰ ਪੈਸੇ ਕਿਥੋਂ ਆਉਂਣਗੇ ਸਾਡੇ ਘਰੇ ਪੁਲਿਸ ਵੀ ਆਵੇਗੀ ਬੜੀ ਬੇਇੱਜ਼ਤੀ ਵਾਲਾ ਕੰਮ ਹੋਵੇਗਾ ਤਾਂ ਉਹ ਥੋੜਾ ਘਬਰਾਉਣ ਲੱਗ ਪੈਂਦਾ ਹੈ ਉਹ ਮਹਿਸੂਸ ਕਰਦਾ ਹੈ ਕਿ ਪੁਲਿਸ ਮੇਰੇ ਘਰ ਆ ਕੇ ਮੇਰੇ ਘਰ ਦੀਆਂ ਨੂੰ ਤੰਗ ਕਰ ਰਹੀ ਹੈ ਤੇ ਬੜੀ ਬੇਇੱਜ਼ਤੀ ਹੋ ਰਹੀ ਹੈ ਤੇ ਸਾਰਾ ਮੁਹੱਲਾ ਦੇਖ ਰਿਹਾ ਹੈ ਤੇ ਨਾਲ ਹੀ ਆਪਣੇ ਆਪ ਨੂੰ ਵਾਅਦਾ ਕਰਦਾ ਹੈ ਮੈਂ ਆਪਣੇ ਘਰਦਿਆਂ ਦੀ ਬੇਇੱਜ਼ਤੀ ਨਹੀਂ ਹੋਣ ਦੇਵਾਂਗਾ ਮੈਂ ਇਸ ਲਈ ਜੋ ਕਰਨਾ ਪਵੇਗਾ ਕਰਾਂਗਾ ਤੇ  ਰੱਬ ਨੂੰ ਕਹਿੰਦਾ ਹੈ ਚਲੋ ਜੋ ਵੀ ਹੈ ਹੋਇਆ,  ਬੜਾ ਮਾੜਾ ਹੋਇਆ ਹੈ  ਪਰ ਇਕ ਗੱਲ ਇਹ ਵੀ ਸੱਚ ਹੈ ਕੀ ਅਸੀਂ ਚੋਰੀ ਕੀਤੀ ਹੈ  ਤੇ ਸਾਨੂੰ ਭੁਗਤਣੀ ਪੈਣੀ ਹੈ ਤੇ ਥੱਲੋ ਜਮੀਨ ਤੋਂ ਮਿੱਟੀ ਚੁੱਕ ਕੇ ਹਿੱਕ ਨਾਲ ਲਗਾ ਕੇ ਰੱਬ ਨੂੰ ਕਹਿੰਦਾ ਹੈ ਰੱਬਾ ਮੈਂ ਤਹਿ-ਦਿਲੋਂ ਸਵੀਕਾਰ ਕਰਦਾ ਹਾਂ ਕੀ ਮੈਂ ਚੋਰੀ ਕੀਤੀ ਹੈ ਤੇ ਮੈਂ ਸਾਰਾ ਜਰਮਾਨਾ ਭਰਾਂਗਾ ਭਾਵੇਂ ਇਸ ਲਈ ਮੈਨੂੰ ਕਰਜਾ ਚੁਕਣਾ ਪੈ ਜਾਵੇ। ਮੈਂ ਕਰਜਾ ਚੁੱਕ ਲਵਾਂਗਾ ਅਤੇ ਹੌਲੀ ਹੌਲੀ ਕਰ ਕੇ ਉਤਾਰ ਦੇਵਾਂਗਾ  ਜੇ ਕਿਤੇ ਪੁਲਿਸ ਵੀ ਆਈ ਤਾਂ ਉਸ ਨੂੰ ਵੀ ਮੈਂ ਹੀ ਭੁਗਤਾਗਾ ਪਰ ਆਪਣੇ ਘਰ ਦੀ ਬੇਇੱਜਤੀ ਨਹੀਂ ਹੋਣ ਦੇਵਾਂਗਾ।  ਮੈਂ ਇਹ ਸਹੁੰ ਖਾਂਦਾ ਹਾਂ ਕਿ ਅੱਗੇ ਤੋਂ ਚੋਰੀ ਨਹੀਂ ਕਰਾਂਗਾ ਇਹ ਮੇਰਾ ਤੇਰੇ ਨਾਲ ਵਾਅਦਾ ਹੈ ਏਥੇ ਮੇਰੇ ਅਤੇ ਤੇਰੇ ਤੋਂ ਇਲਾਵਾ  ਹੋਰ ਕੋਈ ਨਹੀਂ ਹੈ। ਏਨੇ ਨੂੰ ਉਸ ਨੂੰ ਪੀਅਨ ਪੁੱਛਦਾ ਹੈ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਬਲਰਾਮ ਕਹਿੰਦਾ ਹੈਂ ਮੈਡਮ ਜੀ ਨੇ ਉਡੀਕ ਕਰਨ ਨੂੰ ਕਿਹਾ ਹੈ। ਉਹ ਕਹਿੰਦਾ ਹੈ ਮੈਡਮ ਨੇ ਤਾਂ ਰੋਟੀ ਵੀ ਖਾ ਲਈ ਜਾਓ ਤੁਸੀਂ ਅੰਦਰ ਜਾਓ ਅਤੇ ਮਿਲ ਲਓ। ਉਹ ਅੰਦਰ ਜਾ ਕੇ ਮੈਨੂੰ ਪੁੱਛਦਾ ਹੈ ਤਾਂ ਮੈਡਮ ਕਹਿੰਦੀ ਹੈ ਕੋਈ ਗੱਲ ਨਹੀਂ ਬੇਟਾ ਤੁਸੀਂ ਘਰ ਜਾਓ ਤੁਹਾਡਾ ਕੰਮ ਹੋ ਗਿਆ ਹੈ ਪਰ ਬਲਰਾਮ ਕਹਿੰਦਾ ਹੈ ਮੈਡਮ ਜੀ ਮੇਰੀ ਗੱਲ ਸੁਣੋ ਤਾਂ ਮੈਡਮ ਹਲਕੀ ਜਿਹੀ ਮੁਸਕੁਰਾ ਕੇ  ਕਹਿੰਦੀ ਹੈ ਏਧਰ ਆਓ ਉਹ ਦੂਸਰੀ ਮੈਡਮ ਨੂੰ ਚਿੱਠੀਆਂ ਕੱਢਣ ਨੂੰ ਕਹਿੰਦੀ ਹੈ ਜਿਹੜੀਆਂ ਕਿ ਕਿ ਇੱਕ ਰਜਿਸਟਰ ਵਿੱਚ ਰੱਖੀਆਂ ਹੋਈਆਂ ਹਨ ਉਹ ਮੈਡਮ ਮੇਰਾ ਨਾਂ ਪੁੱਛਦੀ ਹੈ ਅਤੇ ਅਤੇ ਮੇਰੇ ਨਾਂ ਦੀ ਚਿੱਠੀ ਕੱਢ ਕੇ ਦਿਖਾਉਂਦੀ ਹੈ ਜਿਸ ਵਿੱਚ ਲਿਖਿਆ ਸੀ ਕਿ ਮੈਨੂੰ ਕੋਈ ਜ਼ੁਰਮਾਨਾ ਨਹੀਂ ਪਿਆ ਬਲਰਾਮ ਨੂੰ ਯਕੀਨ ਨਹੀਂ ਹੋਇਆ ਤਾਂ ਕਹਿੰਦਾ ਹੈਂ ਮੈਡਮ ਜੀ ਮੈਨੂੰ ਪਤਾ ਲੱਗਾ ਹੈ ਕੀ ਮੈਨੂੰ ਹੜਤਾਲੀ ਹਜ਼ਾਰ ਰੁਪਿਆ ਜੁਰਮਾਨਾ ਪੈ ਗਿਆ ਹੈ ਉਹ ਕੀ ਹੈ ਤਾਂ ਉਹ ਦੂਸਰੀ ਚਿੱਠੀ ਕੱਢ ਕੇ ਦਿਖਾਉਂਦੀ ਹੈ ਜਿਸ ਵਿਚ ਉਸ ਨੂੰ ਅੜਤਾਲੀ ਹਜ਼ਾਰ ਰੁਪਇਆ  ਜੁਰਮਾਨਾ ਲਿਖਿਆ ਹੋਇਆ ਹੈ ਬਲਰਾਮ ਹੋਰ ਵੀ ਚਿੱਠੀਆਂ ਦੇਖਦਾ ਹੈ ਜੋ ਕਿ ਉਸ ਦੇ ਮੁਹੱਲੇ ਦੇ ਵਸਨੀਕਾਂ ਦੀਆਂ ਹਨ  ਹਰ ਕਿਸੇ ਨੂੰ ਕੋਈ ਨਾ ਕੋਈ ਜ਼ੁਰਮਾਨਾ ਪਿਆ ਹੈ ਕਿਸੇ ਨੂੰ 23 ਹਜ਼ਾਰ ਕਿਸੇ ਨੂੰ 25 ਹਜ਼ਾਰ। ਇਸ ਤਰਾਂ ਬਲਰਾਮ ਨੂੰ ਯਕੀਨ ਹੋ ਜੰਦਾ ਹੈ ਕੇ ਉਸ ਨੂੰ ਕੋਈ ਜ਼ੁਰਮਾਨਾ ਨਹੀਂ ਪਿਆ ਫਿਰ ਉਹ ਆਪਣੇ ਦੋਸਤ ਨੂੰ ਫੋਨ ਕਰਕੇ ਉਸ ਦਾ ਧੰਨਵਾਦ ਕਰਦਾ ਹੈ ਤਾਂ ਉਹ ਕਹਿੰਦਾ ਹੈਂ ਤੂੰ ਹੁਣ ਇਸ ਨੂੰ ਭੁੱਲ ਜਾ। ਬਲਰਾਮ ਬਹੁਤ ਖੁਸ਼ ਹੋ ਜਾਂਦਾ ਹੈ। ਸਾਰੇ ਘਰ ਦੇ ਵੀ ਖੁਸ਼ ਹੋ ਜਾਂਦੇ ਹਨ। ਅਗਲੇ ਦਿਨ ਸੱਤ ਕੁ ਵਜੇ ਹਨ ਬਲਰਾਮ ਦੀ ਭਾਬੀ ਕਹਿੰਦੀ ਹੈ ਸਿਲੰਡਰ  ਖਤਮ ਹੋ ਗਿਆ ਹੈ ਅਤੇ ਘਰ ਵਿੱਚ ਕੋਈ ਵਾਧੂ ਸਿਲੰਡਰ ਨਹੀਂ ਹੈ। ਬਲਰਾਮ ਆਪਣੇ ਭਰਾ ਦੇ ਨਾਲ ਦੋਸਤ ਕੋਲੋਂ ਸਿਲੰਡਰ ਲੈਣ ਜਾਂਦਾ ਹੈ ਤਾਂ ਉਸ ਦਾ ਭਰਾ ਉਸ ਨੂੰ ਦੱਸਦਾ ਹੈ ਕਿ ਮੁਹੱਲੇ  ਵਿੱਚ ਪੁਲੀਸ ਆਈ ਸੀ ਅਤੇ ਮੁਹੱਲੇ ਵਾਲਿਆਂ ਨੂੰ ਕਹਿ ਰਹੀ ਸੀ ਤੁਸੀਂ ਆਪਣਾ ਜੁਰਮਾਨਾ ਜਮ੍ਹਾਂ ਕਰਾਉ ਨਹੀਂ ਤਾਂ ਚੌਂਕੀ ਹਾਜ਼ਰੀ ਭਰੋ ਇਕ ਦੋ ਜਣਿਆਂ ਨੇ ਰਿਸ਼ਵਤ ਦੇ ਕੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਤੇ ਸਾਰੇ ਮੁਹੱਲੇ ਵਾਲੇ ਸਾਡੇ ਬਾਰੇ ਗੱਲਾਂ ਕਰ ਰਹੇ ਸਨ ਕਿ ਇਹਨਾਂ ਘਰ ਪੁਲਿਸ ਨਹੀਂ ਆਈ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੇ ਆਪਣਾ ਜੁਰਮਾਨਾ ਮਾਫ ਕਰਵਾ  ਲਿਆ ਹੈ ਕੱਲ ਸਾਰੇ ਮੁਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਬਿਜਲੀ ਘਰ ਜਾਣਾ ਹੈ ਉਥੇ ਉਹਨਾਂ ਨੇ ਆਪਣੇ ਜੁਰਮਾਨੇ ਨੂੰ ਮਾਫ ਕਰਨ ਦੀ ਗੱਲ ਕਰਨੀ ਹੈ ਅਤੇ ਮੇਰਾ ਖਿਆਲ ਹੈ ਉਹ ਸਾਡੀ ਗੱਲ ਵੀ ਕਰਨਗੇ ਕੀ ਇਹਨਾਂ ਦਾ ਜੁਰਮਾਨਾ ਕਿਉਂ ਮੁਆਫ਼ ਕੀਤਾ ਗਿਆ ਕੀਤਾ ਗਿਆ। ਤੂੰ ਇਕ ਵਾਰ ਫਿਰ ਆਪਣੇ ਦੋਸਤ ਨੂੰ ਫੋਨ ਕਰ ਅਤੇ ਉਸਨੂੰ ਸਾਰੀ ਗੱਲ ਦੱਸ ਦੇ। ਬਲਰਾਮ ਆਪਣੇ ਦੋਸਤ ਨੂੰ ਫੋਨ ਕਰਦਾ ਹੈ ਤਾਂ ਉਸ ਦਾ ਦੋਸਤ  ਕਹਿੰਦਾ ਹੈ ਇਸ ਗੱਲ ਨੂੰ ਭੁੱਲ ਜਾਓ ਅਤੇ ਚੁੱਪ ਰਹੋ ਜ਼ਿਆਦਾ ਗੱਲ ਨਾ ਕਰੋ। ਬਲਰਾਮ ਆਪਣੇ ਦੋਸਤ ਕੋਲੋਂ ਸਿਲੰਡਰ ਲੈ ਕੇ ਘਰ ਵਾਪਸ ਆ ਜਾਂਦਾ ਹੈ ਜਦੋਂ ਉਹ ਸਿਲੰਡਰ ਚਾਲੂ ਕਰਨ ਲੱਗਦਾ ਹੈ ਤਾਂ ਦੇਖਦਾ ਹੈਂ ਕੀ ਇਸ ਦੀ ਪਿਨ ਨੀਵੀ ਹੈ। ਸਿਲੰਡਰ ਚਾਲੂ ਨਹੀਂ ਹੁੰਦਾ ਤਾਂ ਘਰ ਦੇ ਕਹਿੰਦੇ ਹਨ ਰਾਤ ਬਹੁਤ ਹੋ ਗਈ ਹੈ ਅਸੀਂ ਅੱਜ ਕੁੰਢੀ ਲਗਾ ਲੈਂਦੇ ਹਾਂ ਰੋਟੀ ਪਕਾ ਕੇ ਫਿਰ ਉਤਾਰ ਦੇਵਾਂਗੇ ਤਾਂ ਬਲਰਾਮ ਕਹਿੰਦਾ ਹੈ ਨਹੀਂ ਇਹ ਕੰਮ ਨਹੀਂ ਕਰਨਾ। ਅਸੀਂ ਭੁੱਖੇ ਸੋਂ  ਜਾਵਾਂਗੇ ਪਰ ਬਿਜਲੀ ਦੀ ਚੋਰੀ ਨਹੀਂ ਕਰਾਂਗੇ ਕਿਉਂਕਿ ਮੈਂ ਰੱਬ ਨਾਲ ਵਾਅਦਾ ਕੀਤਾ ਹੈ ਕੀ ਮੈਂ ਚੋਰੀ ਨਹੀਂ ਕਰਾਂਗਾ। ਬਲਰਾਮ ਨੂੰ ਸਾਰਾ ਪਤਾ ਸੀ ਕੀ ਇਹ ਜੁਰਮਾਨਾ ਉਸ ਦੇ ਦੋਸਤ ਨੇ ਨਹੀਂ ਬਲਕਿ ਰੱਬ ਨੇ ਮਾਫ ਕੀਤਾ ਹੈ ਅਤੇ ਰੱਬ ਉਸਦਾ ਇਮਤਿਹਾਨ ਲੈ ਰਿਹਾ ਹੈ। ਬਲਰਾਮ ਦਾ ਸਾਰਾ ਪਰਿਵਾਰ ਭੁੱਖਾ ਸੋਂ ਜਾਂਦਾ ਹੈ ਪਰ ਬਿਜਲੀ ਦੀ ਚੋਰੀ ਨਹੀਂ ਕਰਦਾ। ਅਗਲੇ ਦਿਨ ਬਲਰਾਮ ਆਪਣੇ ਦਫਤਰ ਜਾਂਦਾ ਹੈ ਅਤੇ ਆਪਣੇ ਉਸਤਾਦ ਨਾਲ ਸਾਰੀ ਗੱਲ ਕਰਦਾ ਹੈ ਤਾਂ ਉਸਤਾਦ ਕਹਿੰਦਾ ਹੈ ਇਹੋ ਜਿਹੇ ਕੰਮ ਨਹੀਂ ਕਰੀਦੇ। ਚੋਰੀ ਕਰਨਾ ਬੁਰੀ ਗੱਲ ਹੈ ਤਾਂ ਬਲਰਾਮ ਆਪਣੀ ਗਲਤੀ ਮੰਨਦਾ ਹੈ ਤਾਂ ਉਸਤਾਦ ਸਮਝਾਉਂਦਾ ਹੈ ਕਿ ਚੋਰੀ ਕਰਨਾ ਨਾਲ ਗਲਤ ਆਦਤਾਂ ਪੈਂਦੀਆਂ ਹਨ। ਅਸੀਂ ਮੁਫਤ ਸਮਝ ਕੇ  ਬਿਜਲੀ ਦੀ ਦੁਰਵਰਤੋਂ ਕਰਦੇ ਹਾਂ ਅਤੇ ਸਾਡੇ ਬੱਚੇ ਵੀ ਇਸ  ਨੂੰ ਮੁਫ਼ਤ ਦੀ ਸਮਝ  ਕੇ ਦੁਰਵਰਤੋਂ ਕਰਦੇ ਹਨ ਜੇ ਅਸੀਂ ਬਿਜਲੀ ਇੱਕ ਨੰਬਰ ਵਿਚ ਵਰਤਦੇ ਹਾਂ ਤਾਂ ਸਾਨੂੰ  ਇਕੱਲੀ ਬਿਜਲੀ ਹੀ ਨਹੀਂ ਬਲਕਿ ਹਰ ਇਕ ਚੀਜ ਦੀ ਸਹੀ ਵਰਤੋਂ ਕਰਨੀ ਆ ਜਾਂਦੀ ਹੈ। ਅਸੀ ਆਪਣੇ ਬੱਚਿਆਂ ਨੂੰ ਚੋਰੀ ਕਰਨੀ ਸਿਖਾਉਣੀ ਹੈ ਜਾਂ ਸਹੀ ਇਨਸਾਨ ਬਨਾਉਣਾ ਹੈ। ਉਸ ਦਾ ਉਸਤਾਦ ਉਸ ਨੂੰ ਕਹਿੰਦਾ ਹੈ ਤੂੰ ਚਿੰਤਾ ਨਾ ਕਰ ਜੇਕਰ ਪੁਲਿਸ ਤੁਹਾਡੇ ਘਰ ਵੀ ਆ ਜਾਂਦੀ ਹੈ ਤਾਂ ਘਬਰਾਨਾ ਨਹੀਂ ਤੂੰ ਮੈਨੂੰ ਦੱਸ ਦੇਵੀ ਮੈਂ ਆਪਣੇ ਮਾਲਕ  ਨੂੰ ਕਹਿ ਕੇ ਐਸ ਐਚ ਓ ਨੂੰ ਫੋਨ ਕਰਾ ਦੇਵਾਂਗਾ ਉਹ ਉਸ ਨੂੰ ਚੰਗੀ ਤਰਾਂ ਜਾਣਦਾ ਹੈ। ਬਲਰਾਮ ਦਾ ਹੌਂਸਲਾ ਹੋਰ ਵਧ ਜਾਂਦਾ ਹੈ। ਪੰਜ-ਛੇ ਦਿਨ ਬਾਅਦ ਜਦ  ਬਲਰਾਮ ਇੱਕ ਦਿਨ ਸੈਰ ਕਰਨ ਨਿਕਲਦਾ ਹੈ ਤਾਂ ਉਸਨੂੰ ਉਹ ਇੱਕ ਬੰਦਾ ਮਿਲਦਾ ਹੈ ਅਤੇ ਕਹਿੰਦਾ ਹੈ ਮੁਹਾਲੀ ਵਾਲੇ ਦੋ ਦਿਨ ਪਹਿਲਾਂ SDO ਸਾਹਿਬ ਕੋਲ ਗਏ ਸੀ ਅਤੇ ਉਹਨਾਂ ਨੇ ਆਪਣਾ ਜੁਰਮਾਨਾ ਮਾਫੀ ਦੀ ਬੇਨਤੀ ਕੀਤੀ ਤਾਂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਹਰ ਮਹੀਨੇ ਅੱਧਾ ਬਤੀ ਦਾ ਬਿਲ ਮੁਆਫ ਕੀਤਾ ਜਾਂਦਾ ਹੈ ਇਸ ਦੇ ਬਾਵਜੂਦ ਬਿਜਲੀ ਦੀ ਚੋਰੀ ਕਰਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਉਂਦੀ। ਬਾਰ-ਬਾਰ ਬੇਨਤੀ ਕਰਨ ਤੇ ਸਾਹਿਬ ਨੇ  ਉਨ੍ਹਾਂ ਨੂੰ ਬੱਤੀ ਦਾ ਜੁਰਮਾਨਾ 30% ਮੁਆਫ ਕਰ ਦਿੱਤਾ। ਜਦੋਂ ਉਹ ਜਾਣ ਲੱਗੇ ਤਾਂ ਉਹਨਾਂ ਵਿਚੋਂ ਦੋ ਬੰਦਿਆਂ ਨੇ ਜੋ ਕਿ ਮੁਹੱਲੇ ਦੇ ਹੀ ਸਨ, ਤੁਹਾਡੀ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਜੁਰਮਾਨਾ ਨਹੀਂ ਪਿਆ ਤਾਂ  ਸਾਹਿਬ ਕਿਹਾ ਕੀ ਜੇ ਮੈਂ ਉਨ੍ਹਾਂ ਨੂੰ ਜੁਰਮਾਨਾ ਪਾ ਦੇਵਾਂ ਤਾਂ ਫਿਰ ਤੁਸੀਂ ਆਪਣਾ ਸਾਰਾ ਜੁਰਮਾਨਾ  ਦੇਵੋਗੇ ਤਾਂ ਸਾਰੇ ਡਰ ਗਏ ਤੇ ਉਨ੍ਹਾਂ ਦੋਵਾਂ ਨੂੰ ਕਹਿਣ ਲੱਗੇ ਕੀ ਸਿਆਪਾ ਪਾ ਰਹੇ ਹੋ ਜਿਨ੍ਹਾਂ ਮੁਆਫ ਹੋਇਆ ਹੈ ਉਨ੍ਹਾਂ ਹੀ ਬੜਾ ਹੈ ਕਿਤੇ ਸਾਰਾ ਹੀ ਦੇਣਾ ਨਾ ਪੈ ਜਾਵੇ। ਫਿਰ ਸਾਰੇ ਉੱਥੋਂ ਵਾਪਸ ਆ ਗਏ। ਸਾਰੇ ਤੇਰੀ ਤਾਰੀਫ ਕਰ ਰਹੇ ਸਨ ਕੀ ਤੂੰ ਆਪਣਾ ਜੁਰਮਾਨਾ ਮੁਆਫ ਕਰਵਾ ਲਿਆ ਤੇਰੀ ਕਾਫੀ ਵਾਕਫੀਅਤ ਹੈ ਤਾਂ ਬਲਰਾਮ ਕਹਿੰਦਾ ਹੈ ਨਹੀਂ ਨਹੀਂ  ਇਹ ਤਾਂ ਰੱਬ ਦੀ ਕਿਰਪਾ ਹੈ ਉਹ ਮਨ ਹੀ ਮਨ ਵਿਚ ਖੁਸ਼ ਹੋ ਕੇ ਰੱਬ ਨੂੰ ਧੰਨਵਾਦ ਕਹਿ ਰਿਹਾ ਸੀ ਉਸ ਨੂੰ ਪਤਾ ਸੀ ਕੀ ਇਹ ਜੁਰਮਾਨਾ ਉਸ ਦੇ ਦੋਸਤ ਨੇ ਨਹੀਂ ਰੱਬ ਨੇ ਮੁਆਫ  ਕਰਵਾਇਆ ਹੈ  ਕਿਉਂਕਿ ਪਹਿਲਾਂ  ਦੋਸਤ ਵੀ ਜੁਆਬ ਦੇ ਰਿਹਾ ਸੀ  ਕਿ ਇਹ ਕੰਮ ਨਹੀਂ ਹੋ ਸਕਦਾ ਜਦੋਂ ਮੈਂ ਰੱਬ ਨਾਲ ਵਾਅਦਾ ਕਰਕੇ ਸਹੁੰ ਖਾਧੀ ਉਸੇ ਵੇਲੇ ਮੈਨੂੰ ਜੁਰਮਾਨਾ ਮੁਆਫੀ ਦਾ ਸੰਦੇਸਾ ਆ ਗਿਆ ਸੀ। ਹੌਲੀ ਹੋਲੀ  ਸਾਰਿਆ ਨੇ ਕਿਸ਼ਤਾਂ ਵਿਚ ਆਪਣੇ ਜੁਰਮਾਨੇ ਅਦਾ ਕਰ ਦਿੱਤੇ ਪਰ ਉਹਨਾਂ ਨੇ ਚੋਰੀ ਕਰਨੀ ਨਹੀਂ ਛੱਡੀ। ਪਰ ਬਲਰਾਮ ਨੇ ਉਸ ਦਿਨ ਤੋਂ ਬਾਅਦ ਕਦੇ ਬਿਜਲੀ ਦੀ ਚੋਰੀ ਨਹੀਂ ਕੀਤੀ।