Thursday, 24 June 2021

Lession for singer

 ਗਲੇ ਤੋਂ ਤਾਂ ਸਾਰੇ ਗਾ ਲੈਂਦੇ, 

ਮਜਾ ਤਾਂ ਆਉਂਦਾ ਜੇ ਦਿਲ ਤੋ ਗਾਈਏ,


ਗਲਾ ਤਾਂ ਇਕ ਰਾਹ ਹੈ, ਦਿਲ ਦੀ ਮੰਜ਼ਿਲ ਖੁਦਾ ਹੈ

ਗਲਾ ਤਾਂ ਮੁਲਾਜਿਮ ਹੈ , ਦਿਲ ਮਾਲਕ ਹੈ 

ਓਨਾ ਕੁ ਗਾ ਦਿੰਦਾ, ਜਿੰਨੀ ਕੁ ਦਿਲ ਤਨਖਾਹ ਦਿੰਦਾ, 

ਜਿਹੜਾ ਗਲੇ ਨਾਲ ਗਾਵੈ, ਉਹਦੀ ਅਵਾਜ ਕੰਨਾਂ ਤਕ ਜਾਵੇ 

ਜਿਹੜਾ ਦਿਲ ਤੋਂ ਗਾਵੈ ਉਸਦੀ ਆਵਾਜ਼  ਰੂਹਾਂ ਤੱਕ  ਜਾਵੇ 

ਰੱਬ ਖੜ੍ਹਾ ਹੋ ਕੇ ਤਾੜੀ ਵਜਾਵੇ, 

ਲੋਕਾਂ ਨੂੰ ਤਾ ਸਾਰੇ ਨਚਾ ਲੈਂਦੇ 

ਮਜਾ ਤਾ ਆਉਂਦਾ ਜੇ ਰੱਬ ਨੂੰ ਨਚਾਈਐ।


ਗਲੇ ਤੋਂ ਤਾਂ ਸਾਰੇ ਗਾ ਲੈਂਦੇ, 

ਮਜਾ ਤਾਂ ਆਉਂਦਾ ਜੇ ਦਿਲ ਤੋ ਗਾਈਏ,

ਮਜਾ ਤਾ ਆਉਂਦਾ ਜੇ ਰੱਬ ਨੂੰ ਨਚਾਈਐ।