Sunday, 31 January 2021

 Jawani vich josh budape vich hos aate bachpan vich aapna pan hunda hai


Thursday, 28 January 2021

ਕਵੀ ਹਾਂ ਮੈਂ, ਸਾਇਰ ਹਾਂ ਮੈਂ

ਨੰਗੀ ਪੈਰੀ ਹਾਂ , ਕੰਨਾਂ ਨੂੰ ਕੁਝ ਪਤਾ ਨਾ, ਦਿਲ ਦੇ ਬੂਹੇ ਖੜ੍ਹਕਾ ਰਿਹਾ

ਜਿਸਮਾਂ ਨੂੰ ਕੁਝ ਨਾ ਕਿਹਾ, ਰੂਹਾਂ ਹਿਲਾ ਰਿਹਾ 

ਕਾਵਿ ਹਾਂ ਮੈਂ,  ਸਾਇਰ ਹਾਂ ਮੈਂ,  

ਦਿਲ ਤੋਂ ਲਿਖ ਰਿਹਾ .. ਦਿਲ ਤੋਂ ਗਾ ਰਿਹਾ  ......

ਸੱਟ ਜਿੱਥੇ ਲਗਣੀ ਚਾਹੀਦੀ ਜਿੱਥੇ , ਸੱਟ ਉਥੇ ਲਾ ਰਿਹਾ

ਕੰਧਾਂ ਨੂੰ ਕੁਝ ਨਾ ਕਹਾ,  ਨੀਹਾਂ ਹਿਲਾ ਰਿਹਾ,

ਕਾਵਿ ਹਾਂ ਮੈਂ,  ਸਾਇਰ ਹਾਂ ਮੈਂ , 

ਦਿਲ ਤੋਂ ਲਿਖ ਰਿਹਾ, ਦਿਲ ਤੋਂ ਗਾ ਰਿਹਾ

ਜਿਸਮਾਂ ਨੂੰ ਕੁਝ ਨਾ ਕਿਹਾ, ਰੂਹਾਂ ਹਿਲਾ ਰਿਹਾ 


ਹਨੇਰੀਆਂ ਨੂੰ ਹਵਾਵਾਂ , ਭੂਚਾਲ ਨੂੰ ਝੂਲੇ,

ਹੜਾ ਨੂੰ ਦਰਿਆ ਬਣਾ.. ਕਿਨਾਰਿਆਂ ਵਿੱਚ ਵਹਾ ਰਿਹਾ

ਜਿਸਦੀ ਜੋ ਔਕਾਤ ਹੈ ਓਹਨੂੰ ਓ ਦਿਖਾ ਰਿਹਾ

ਕਾਵਿ ਹਾਂ, ਮੈਂ  ਸਾਇਰ ਹਾਂ,  ਦਿਲ ਤੋਂ ਲਿਖ ਰਿਹਾ, ਦਿਲ ਤੋਂ ਗਾ ਰਿਹਾ

 

Thursday, 21 January 2021

ਪਿਓ

 ਉੱਚੀਆਂ ਕੰਧਾਂ ਵੀ ਡਿੱਗ ਪੈਂਦੀਆਂ, ਜੇ ਨੀਹਾਂ ਮਜ਼ਬੂਤ ਹੋਣ ਨਾ, 

ਘਰ ਵੀ ਕੰਧਾਂ ਹੀ ਨਜ਼ਰ ਆਉਂਦੇ, ਜੇ ਸਿਰ ਤੇ ਛੱਤਾਂ ਹੋਣ ਨਾ ,

100 ਵਿਚੋਂ  100.... ਇਕ ਹੀ ਏ ਓ 

ਜਿਨੂੰ ਕਹਿੰਦੇ ਨੇ ਪਿਓ..., ਜਿਨੂੰ ਕਹਿੰਦੇ ਨੇ ਪਿਓ........

ਦੁੱਧ ਵਿਚ ਲੁੱਕਿਆ ਹੋਇਆ ਘਿਓ, ਦੁੱਧ ਵਿਚ ਲੁੱਕਿਆ ਹੋਇਆ ਘਿਓ

ਐਂਵੇ ਨਹੀਂ ਹੈ ਓ, ਕੱੜ ਕੱੜ ਕੇ ਬਣਦਾ ਹੈ ਪਿਓ 

100 ਵਿਚੋਂ 100.... ਇਕ ਹੀ ਏ ਓ 

ਜਿਨੂੰ ਕਹਿੰਦੇ ਨੇ ਪਿਓ..., ਜਿਨੂੰ ਕਹਿੰਦੇ ਨੇ ਪਿਓ........



ਲੱਖ ਚਾਚੇ ਤਾਏ, ਬਾਪੂ ਬਾਪੂ ਹੁੰਦਾ ਏ, 

ਮਾਂ ਦੇ ਸਿਰ ਦੀ ਚੁੰਨੀ, ਘਰ ਦਾ ਬੂਹਾ ਹੁੰਦਾ ਏ 

ਮਾਮੇ ਤੇ ਮਾਸੀਆਂ ਰਿਸਤੇਦਾਰ ਹੁੰਦੇ ਨੇ,

ਭੈਣਾਂ ਤਕ ਹੀ ਹੁੰਦੇ ਇਸ ਤੋਂ ਨਾ ਬਾਅਦ ਹੁੰਦੇ ਨੇ,

ਇਹ ਆਪਣੇ ਪਰਾਏ ਸਬ ਡਾਲਦੇ ਘਿਓ,   

100 ਵਿਚੋਂ 100.... ਇਕ ਹੀ ਏ ਓ 

ਜਿਨੂੰ ਕਹਿੰਦੇ ਨੇ ਪਿਓ..., ਜਿਨੂੰ ਕਹਿੰਦੇ ਨੇ ਪਿਓ........ 

ਦੁੱਧ ਵਿਚ ਲੁੱਕਿਆ ਹੋਇਆ ਘਿਓ, ਦੁੱਧ ਵਿਚ ਲੁੱਕਿਆ ਹੋਇਆ ਘਿਓ

ਐਂਵੇ ਨਹੀਂ ਹੈ ਓ, ਕੱੜ ਕੱੜ ਕੇ ਬਣਦਾ ਹੈ ਪਿਓ 

100 ਵਿਚੋਂ 100.... ਇਕ ਹੀ ਏ ਓ 

ਜਿਨੂੰ ਕਹਿੰਦੇ ਨੇ ਪਿਓ..., ਜਿਨੂੰ ਕਹਿੰਦੇ ਨੇ ਪਿਓ........

Tuesday, 19 January 2021

ਗੋਰੇ ਕਾਲਿਆ ਵਿਚ ਗੋਰੇ, ਗੋਰੇ ਲੱਗਦੇ ਨੇ

ਹਨੇਰਾ ਚਾਨਣ ਨੂੰ ਕਹਿੰਦਾ 
ਜੇ ਮੈ ਕੋਲੇ ਵਰਗਾ ਕਾਲਾ,  ਤੇ ਤੂੰ  ਦੁੱਧ ਵਰਗਾ ਚਿੱਟਾ ,
ਜੇ  ਮੈ ਹਾਂ ਕਾਲਾ ਤੂੰ ਤਾਹੀਉ ਚਿੱਟਾ,
ਜੇ ਮੈ ਵੀ ਹੋ ਜਾਵਾ  ਚਿੱਟਾ ਤੂੰ ਕਾਹਦਾ  ਚਿੱਟਾ,
ਗੋਰੇ ਕਾਲਿਆ ਵਿਚ ਗੋਰੇ, ਗੋਰੇ  ਲੱਗਦੇ ਨੇ 
ਗੋਰੇ  ਗੋਰਿਆਂ ਵਿਚ ਗੋਰੇ ਕਾਹਦੇ ਗੋਰੇ ਨੇ


ਵੇ  ਚੰਨਾ  ਕਿੰਨਾ ਸੋਂਹਣਾ ਤੂੰ ਲਗੇ, ਰਾਤਾਂ ਦੀ ਦੁਨੀਆ ਹੀ ਤੂੰ ਲਗੇ,
ਦਿਨ ਵਿਚ ਦਿਸੇ ਨਾ ਰਾਤਾਂ ਨੂੰ ਹੀ ਸੋਹਣਾ ਤੂੰ ਲਗੇ 
ਗੋਰੇ ਕਾਲਿਆ ਵਿਚ ਗੋਰੇ, ਗੋਰੇ  ਲੱਗਦੇ ਨੇ 
ਗੋਰੇ  ਗੋਰਿਆਂ ਵਿਚ ਗੋਰੇ ਕਾਹਦੇ ਗੋਰੇ ਨੇ