Thursday, 28 January 2021

ਕਵੀ ਹਾਂ ਮੈਂ, ਸਾਇਰ ਹਾਂ ਮੈਂ

ਨੰਗੀ ਪੈਰੀ ਹਾਂ , ਕੰਨਾਂ ਨੂੰ ਕੁਝ ਪਤਾ ਨਾ, ਦਿਲ ਦੇ ਬੂਹੇ ਖੜ੍ਹਕਾ ਰਿਹਾ

ਜਿਸਮਾਂ ਨੂੰ ਕੁਝ ਨਾ ਕਿਹਾ, ਰੂਹਾਂ ਹਿਲਾ ਰਿਹਾ 

ਕਾਵਿ ਹਾਂ ਮੈਂ,  ਸਾਇਰ ਹਾਂ ਮੈਂ,  

ਦਿਲ ਤੋਂ ਲਿਖ ਰਿਹਾ .. ਦਿਲ ਤੋਂ ਗਾ ਰਿਹਾ  ......

ਸੱਟ ਜਿੱਥੇ ਲਗਣੀ ਚਾਹੀਦੀ ਜਿੱਥੇ , ਸੱਟ ਉਥੇ ਲਾ ਰਿਹਾ

ਕੰਧਾਂ ਨੂੰ ਕੁਝ ਨਾ ਕਹਾ,  ਨੀਹਾਂ ਹਿਲਾ ਰਿਹਾ,

ਕਾਵਿ ਹਾਂ ਮੈਂ,  ਸਾਇਰ ਹਾਂ ਮੈਂ , 

ਦਿਲ ਤੋਂ ਲਿਖ ਰਿਹਾ, ਦਿਲ ਤੋਂ ਗਾ ਰਿਹਾ

ਜਿਸਮਾਂ ਨੂੰ ਕੁਝ ਨਾ ਕਿਹਾ, ਰੂਹਾਂ ਹਿਲਾ ਰਿਹਾ 


ਹਨੇਰੀਆਂ ਨੂੰ ਹਵਾਵਾਂ , ਭੂਚਾਲ ਨੂੰ ਝੂਲੇ,

ਹੜਾ ਨੂੰ ਦਰਿਆ ਬਣਾ.. ਕਿਨਾਰਿਆਂ ਵਿੱਚ ਵਹਾ ਰਿਹਾ

ਜਿਸਦੀ ਜੋ ਔਕਾਤ ਹੈ ਓਹਨੂੰ ਓ ਦਿਖਾ ਰਿਹਾ

ਕਾਵਿ ਹਾਂ, ਮੈਂ  ਸਾਇਰ ਹਾਂ,  ਦਿਲ ਤੋਂ ਲਿਖ ਰਿਹਾ, ਦਿਲ ਤੋਂ ਗਾ ਰਿਹਾ

 

No comments:

Post a Comment